ਮੈਂ ਨਹੀਂ ਬੋਲਾਗਾ
ਪਤਾ ਹੈ
ਪੌਣਾ ਦੀ ਸਾਜਿਸ਼ ਹੈ
ਝੜ ਰਹੇ ਨੇ ਹਮਸਾਏ
ਪਰ ਮੈਂ ਕੁਝ ਨਹੀਂ ਕਹਾਂਗਾ
ਪੌਣਾ ਸਾਹਵੇ ਮੇਰੀ ਹਸਤੀ ਹੀ ਕੀ ਹੈ
ਇੱਥੇ ਤਾਂ ਬਿਰਖ ਡਿੱਗ ਰਹੇ ਹਨ
ਇਕ ਪੱਤੇ ਦੀ ਮੇਰੀ
ਹੋਂਦ ਹੀ ਕੀ ਹੈ
--ਮਰਹੂਮ ਸ਼੍ਰੀ ਰੁਪਿੰਦਰ ਮਾਨ