ਜੋ ਰੋਂਦਾ ਵਿਚ ਦਿਲ ਦੇ
ਓਹ ਰੋਂਦਾ ਦੁਖ ਛੁਪਾਣ ਵਾਸਤੇ
ਜੋ ਰੋਂਦਾ ਵਿਚ ਰਜਾਈ ਦੇ
ਓਹ ਰੋਂਦਾ ਹੌਕੇ ਮੁਕਾਣ ਵਾਸਤੇ
ਜੋ ਰੋਂਦਾ ਜਗ ਅੱਗੇ
ਓਹ ਰੋਂਦਾ ਹੰਝੂ ਦਿਖਾਉਣ ਵਾਸਤੇ
ਜੋ ਰੋਂਦਾ ਸੱਜਣਾ ਅੱਗੇ
ਓਹ ਰੋਂਦਾ ਦਿਲ ਦੁਖਾਂਣ ਵਾਸਤੇ
ਪਰ ਬੁੱਲੇ ਸ਼ਾਹ ਰੋਂਦਾ ਵਿਚ ਗੀਤਾਂ ਦੇ
ਵਿਛੜੇ ਸੱਜਣਾ ਦੀ ਯਾਦ ਮਿਟਾਉਣ ਵਾਸਤੇ
--ਬੁੱਲੇ ਸ਼ਾਹ
Comments
Post new comment