ਕੀ ਲਿਖਾਂ?

ਸੋਚਦਾ ਹਾਂ ਕਿ ਕੀ ਲਿਖਾਂ ?
ਸੱਚ ਦੇ ਨਿਘਾਰ -  ਕੂੜ ਦੇ ਪਸਾਰ ਤੇ
ਜਾਂ
ਸਵਾਰਥ ਦੇ ਵਪਾਰ  - ਅਲੋਪ ਹੁੰਦੇ ਪਿਆਰ ਤੇ
ਜਾਂ
ਵਧਦੀ ਮਹਿੰਗਾਈ  - ਕੁਰਲਾਂਓਦੀ ਲੋਕਾਈ ਤੇ
ਜਾਂ
ਸਮਾਜਿਕ ਬੁਰਾਈਆਂ - ਰਾਜਸੀ ਮਨ-ਆਈਆਂ ਤੇ
ਜਾਂ
ਅਖੌਤੀ ਸਾਧਾਂ ਦੇ ਭੇਸ ਚ ਲੁਕੇ ਇਨਸਾਨੀਅਤ ਦੇ ਕਸਾਈਆਂ ਤੇ
ਸੋਚਦਾ ਹਾਂ ਕਿ ਕੀ ਲਿਖਾਂ ?