ਇੰਜ: ਅਮਨਦੀਪ ਸਿੰਘ ਦੇ ਮੁੱਖ ਪੰਨੇ ਤੇ ਜੀ ਆਇਆਂ ਨੂੰ

ਮੱਧ-ਵਰਗੀ ਪਿੰਡ-ਆਧਾਰਿਤ ਪਰਿਵਾਰ ਵਿੱਚ ਜਨਮ ਅਤੇ ਪਾਲਣਾ ਹੋਣ ਕਰਕੇ ਜ਼ਿੰਦਗੀ ਨੇ ਸ਼ੁਰੁਆਤੀ ਸਫ਼ਰ ਵਿੱਚ ਹੀ ਆਪਣੇ ਉਤਾਰ-ਚੜਾਅ ਨਾਲ ਮੁਲਾਕਾਤ ਕਰਵਾ ਦਿੱਤੀ| ਮੇਰੇ ਮਾਤਾ ਜੀ ਦੇ ਧਾਰਮਿਕ ਵਿਚਾਰਾਂ ਕਰਕੇ ਸਰਬ-ਸ਼ਕਤੀਮਾਨ ਪ੍ਰਮਾਤਮਾ ਦੀ ਹੋਂਦ ਬਾਰੇ ਅਹਿਸਾਸ ਕਰਵਾ ਦਿੱਤਾ|

ਪ੍ਰਮਾਤਮਾ ਦੀ ਕਿਰਪਾ ਅਤੇ ਮੇਰੇ ਮਾਤਾ ਜੀ ਦੀਆਂ ਕੋਸ਼ਿਸ਼ਾਂ ਨੇ ਮੇਰਾ ਕਿੱਤਾ ਕੰਪਿਊਟਰ ਇੰਜੀਨੀਅਰ ਵਜੋ ਬਣਾ ਦਿੱਤਾ| ਮੈਂ ਆਪਣੇ ਮਾਤਾ ਜੀ ਵਾਲਾ ਵਿਵਸਾਇ ਅਧਿਆਪਕ ਵਜੋਂ ਅਪਣਾ ਲਿਆ ਅਤੇ ਹੁਣ ਕੌਮ-ਨਿਰਮਾਤਾ ਦੀ ਭਾਵਨਾ ਨਾਲ ਨਿਆਂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ|

ਨਿਜੀ, ਸਮਾਜਿਕ, ਵਿਵਸਾਇਕ ਅਤੇ ਹੋਰ ਤਜ਼ਰਬਿਆਂ ਨੇ ਮੈਨੂੰ ਆਪਣੇ ਵਿਚਾਰ ਅਤੇ ਧਾਰਨਾਵਾਂ ਨੂੰ ਰਹਿੰਦੀ ਦੁਨੀਆਂ ਨਾਲ ਸਾਂਝਾ ਕਰਨ ਲਈ ਪ੍ਰੇਰਿਤ ਕੀਤਾ|